Thursday, 4 March, 2010

" जिस तन लगया इश्क कमाल " बुल्ले शाह - ਬੁੱਲ੍ਹੇ ਸ਼ਾਹਜਿਸ ਤਨ ਲੱਗਿਆ ਇਸ਼ਕ ਕਮਾਲ,

ਨਾਚੇ ਬੇਸੁਰ ਤੇ ਬੇਤਾਲ..||


ਦਰਦਮੰਦਾਂ ਨੂੰ ਕੋਈ ਨਾਂ ਛੇੜੇ,
ਆਪੇ-ਆਪਣਾਂ ਦੁੱਖ ਸਹੇੜੇ..
ਜੰਮਣਾਂ-ਜੀਊਣਾਂ ਮੂਲ ਹਗੇੜੇ,
ਆਪਣਾ ਬੂਝੇ ਆਪ ਖਿਆਲ..
ਜਿਸ ਤਨ ਲੱਗਿਆ ਇਸ਼ਕ ਕਮਾਲ,
ਨਾਚੇ ਬੇਸੁਰ ਤੇ ਬੇਤਾਲ..||

ਜਿਸ ਨੇ ਵੇਸ ਇਸ਼ਕ ਦਾ ਕੀਤਾ,
ਧੁਰ ਦਰਬਾਰੋਂ ਫਤਵਾ ਲੀਤਾ..
ਜਦੋਂ ਹਜ਼ੂਰੋਂ ਪਿਆਲਾ ਪੀਤਾ,
ਕੁਝ ਨਾਂ ਰਿਹਾ ਸਵਾਲ-ਜਵਾਬ..
ਜਿਸ ਤਨ ਲੱਗਿਆ ਇਸ਼ਕ ਕਮਾਲ,
ਨਾਚੇ ਬੇਸੁਰ ਤੇ ਬੇਤਾਲ..||

ਜਿਸਦੇ ਅੰਦਰ ਵਸਿਆ ਯਾਰ,
ਉੱਠਿਆ ਯਾਰੋ-ਯਾਰ ਪੁਕਾਰ..
ਨਾਂ ਓਹ ਚੈਹੇ ਰਾਗ ਨਾਂ ਤਾਰ,
ਐਵੇਂ ਬੈਠਾ ਖੇਡੇ ਹਾਲ..
ਜਿਸ ਤਨ ਲੱਗਿਆ ਇਸ਼ਕ ਕਮਾਲ,
ਨਾਚੇ ਬੇਸੁਰ ਤੇ ਬੇਤਾਲ..||

ਬੁੱਲ੍ਹਾ ਸ਼ੌਹ ਨਗਰ ਸੱਚ ਪਾਇਆ,
ਝੂਠਾ ਰੌਲਾ ਸਭ ਮੁਕਾਇਆ..
ਸੱਚਿਆਂ ਕਾਰਨ ਸੱਚ ਸੁਣਾਇਆ,
ਪਾਇਆ ਉਸਦਾ ਪਾਕ ਜਮਾਲ..
ਜਿਸ ਤਨ ਲੱਗਿਆ ਇਸ਼ਕ ਕਮਾਲ,
ਨਾਚੇ ਬੇਸੁਰ ਤੇ ਬੇਤਾਲ..||

No comments: